ਜੈਤੋ ਸਰਜਾ ਸਕੂਲ ਵਾਸਤੇ ਇਕ ਲੱਖ ਪੰਝੀ ਹਜਾਰ ਦਾ ਦਾਨ

ਬਟਾਲਾ ੨੩ ਮਾਰਚ(ਨਰਿੰਦਰ ਬਰਨਾਲ)-ਕਿਸੇ ਵੀ ਸੰਸਥਾ ਨੂੰ ਵਧੀਆਂ ਬਣਾਉਣ ਵਾਸਤੇ ਇਕ ਯੋਗ ਮੁਖੀ ਤੇ ਸੁਚੱਜੇ ਸਟਾਫ ਮੈਬਰਾਂ ਦੀ ਲੋੜ ਹੁੰਦੀ ਹੈ। ਇਸ ਦੀ ਇਕ ਮਿਸਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਤੋ ਪ੍ਰਿੰਸੀਪਲ ਜਸਬੀਰ ਕੌਰ ਦੇ ਕੰਮਾਂ ਤੋ ਮਿਲਦੀ ਹੈ। ਮਿਹਨਤੀ ਤੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿਖਿਆ ਦੇਣ ਦੇ ਮਕਸਦ ਨਾਲ ਸਕੂਲ ਵਿਖੇ ਸਿਖਿਆ ਦਿਤੀ ਜਾਦੀ ਹੈ। ਜੈਤੋਸਰਜਾ ਸਕੂਲ ਬਟਾਲਾ ਤਹਿਸੀਲ ਵਿਚੋ ਹੀ ਨਹੀ ਬਲਕਿ ਜਿਲਾ ਪੱਧਰ ਤੇ ਵੀ ਮੋਹਰੀ ਸਕੂਲ ਗਿਣਿਆਂ ਜ਼ਾਂਦਾ ਹੈ । ਸਕੂਲ ਸਟਾਫ ਤੇ ਪ੍ਰਿੰਸੀਪਲ ਜਸਬੀਰ ਕੌਰ ਦੇ ਯਤਨਾ ਸਦਕਾ ਪਹਿਲਾਂ ਵੀ ਸਕੂਲ ਵਾਸਤੇ ਵਿਦੇਸ਼ਾਂ ਵਿਚ ਵੱਸਦੇ ਜੈਤੋਸਰਜਾ ਵਾਸੀਆਂ ਨੇ ਦਾਨ ਦਿਲ ਖੋਲ ਕੇ ਦਿਤਾ ਹੈ। ਪਰ ਬੀਤੇ ਦਿਨੀ ਇਕ ਲੱਖ ਰੁਪੈ ਜਿਸ ਵਿਚ ਨਰਾਇਣ ਸਿੰਘ ਵੱਨੋ ਪੰਜਾਹ ਹਜਾਰ ਸਕੂਲ ਦੇ ਕੰਮਾਂ ਵਾਸਤੇ ਅਤੇ ਸੁਰਜੀਤ ਸਿੰਘ ਵੱਲੋ ਪੰਜਾਹ ਹਜਾਰ ਦੀ ਰਕਮ ਕਲਾਸ ਰੂਮ ਦੇ ਸਮਾਨ ਵਾਸਤੇ ਦਿਤੇ ਗਏ ਹਨ। ਇਸ ਤੋ ਇਲਾਵਾ ਰਾਇਲ ਇੰਸਟੀਚਿਊਟ ਜੈਤੋਸਰਜਾ ਵੱਲੋ ਪੰਝੀ ਹਜਾਰ ਦਾ ਦਾਨ ਵੀ ਸਕੂਲ ਕੰਮਾਂ ਵਾਸਤੇ ਦਿਤਾ ਗਿਆ। ਚੈਕ ਪ੍ਰਾਪਤ ਕਰਨ ਮੌਕੇ ਹਾਜਰ ਸਟਾਫ ਮੇਬਰਾ ਵਿਚ ਪ੍ਰਿੰਸੀਪਲ ਜਸਬੀਰ ਕੌਰ, ਹਰਪ੍ਰੀਤ ਸਿੰਘ , ਸਾਮ ਕੁਮਾਰ, ਅਮਰ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ ਤੋ ਇਲਾਵਾ ਦਾਨ ਦੇਣ ਵਾਲੇ ਸੁਰਜੀਤ ਸਿੰਘ ਤੇ ਨਰਾਇਣ ਸਿੰਘ ਹਾਜਰ ਸਨ।

Leave a Comment