ਡਾ ਅੰਬੇਡਕਰ ਤੋਂ ਇੱਕ ਕਦਮ ਅੱਗੇ ਹਨ ਕਾਂਸ਼ੀ ਰਾਮ

ਡਾ. ਸੰਗਤ ਸਿੰਘ
ਅੰਬੇਡਕਰ ਇੱਕ ਉੱਚ ਕੋਟੀ ਦਾ ਮਹਾਨ ਚਿੰਤਕ ਹੋਇਆ ਹੈ। 1932 ਵਿੱਚ ਜਦ ਬ੍ਰਿਟਿਸ਼ ਗੌਰਮਿੰਟ ਨੇ ਕਮਿਊਨਲ ਐਵਾਰਡ ਦਿੱਤਾ, ਉਹ ਮੁਸਲਮਾਨਾਂ, ਦਲਿਤਾਂ, ਬ੍ਰਾਹਮਣਾਂ, ਦਰਾਵੜਾਂ, ਸਿੱਖਾਂ, ਈਸਾਈਆਂ ਆਦਿ ਨੂੰ, ਆਬਾਦੀ ਦੇ ਆਧਾਰ ‘ਤੇ ਆਪਣੇ ਹੱਕ ਦੇਣਾ ਚਾਹੁੰਦਾ ਸੀ। ਇਸ ਰਾਹੀਂ 33 ਫ਼ੀਸਦੀ ਮੁਸਲਮਾਨ, 25 ਫ਼ੀਸਦੀ ਦਲਿਤ ਤੇ ਕੋਈ 15 ਫ਼ੀਸਦੀ ਬ੍ਰਾਹਮਣੀ ਹਿੰਦੂ ਬਣਦੇ ਸਨ ਜਿਹੜੀਆਂ ਕਿ ਮੁੱਖ ਪਾਰਟੀਆਂ ਸਨ ਤੇ ਬਾਕੀ ਸਨ, ਕਬਾਇਲੀ, ਦਰਾਵੜ ਆਦਿ। ਸਿੱਖ, ਸਿਵਾਏ ਪੰਜਾਬ ਦੇ, ਬਾਕੀ ਸੂਬਿਆਂ ਵਿੱਚ ਨਾਂ ਮਾਤਰ ਹੀ ਸਨ। ਇਹ ਇੱਕ ਨਾਯਾਬ ਮੌਕਾ ਸੀ ਕਿ ਦਲਿਤ ਆਪਣੀ ਹੋਂਦ ਜਤਾ ਲੈਂਦੇ ਤੇ ਨਾਲੇ ਜਾਤੀਵਾਦੀ ਵਿਵਸਥਾ ਤੋਂ ਨਿਜਾਤ ਪਾ ਲੈਂਦੇ।
ਗਾਂਧੀ ਇੱਕ ਖੁੰਢ ਸਿਆਸਤਦਾਨ ਸੀ। ਉਹ ਕਹਿਣ ਲੱਗਾ ਕਿ ਦਲਿਤ ਜੇਕਰ ਇਸਲਾਮ ਜਾਂ ਈਸਾਈਅਤ ਧਾਰਨ ਕਰ ਲੈਂਦੇ ਹਨ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ, ਪਰ ਗਾਂਧੀ ਨੂੰ ਇਹ ਕਤੱਈ ਮਨਜ਼ੂਰ ਨਹੀਂ ਸੀ ਕਿ ਦਲਿਤ, ਸਿੱਖ ਧਰਮ ਧਾਰਨ ਕਰ ਲੈਣ। ਮਹਾਂਸਭਾ ਤੇ ਹੋਰ ਸੱਜਣ, ਸਣੇ ਜੁਗਲ ਕਿਸ਼ੋਰ ਬਿਰਲਾ ਦੇ, ਅੰਬੇਡਕਰ ਨੂੰ ਮਨਾ ਰਹੇ ਸਨ ਕਿ ਉਹ ਦਲਿਤਾਂ ਦੇ ਸਿੱਖ ਧਰਮ ਅੰਦਰ ਜਾਣ ਨੂੰ ਮੰਨ ਜਾਵੇ। ਇੱਕ ਵਾਰ ਫ਼ੈਸਲਾ ਹੋ ਵੀ ਗਿਆ ਸੀ। ਗਾਂਧੀ ਨੇ ਕੁੱਝ ਐਸੇ ਅਨਸਰਾਂ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ, ਜਿਹੜੇ ਅੰਬੇਡਕਰ ਵਿਰੁੱਧ ਸਨ। ਮਾਸਟਰ ਸੁਜਾਨ ਸਿੰਘ ਜਿਹੜਾ ਸਿੱਖਾਂ ਵੱਲੋਂ ਗਾਂਧੀ ਨੂੰ ਮਿਲਿਆ ਸੀ, ਨੇ ਗਾਂਧੀ ਨੂੰ ਗੱਲਬਾਤ ਤੋਂ ਪਿੱਛੋਂ ਅੰਤ ਵਿੱਚ ਕਿਹਾ ਕਿ ”ਤੂੰ ਬਹੁਤ ਪਾਖੰਡੀ ਹੈਂ।” ਗਾਂਧੀ ਉੱਚ ਜਾਤ ਦੇ ਹਿੰਦੂਆਂ ਨੂੰ ਦਲਿਤਾਂ ਵਿਰੁੱਧ ਉਕਸਾ ਰਿਹਾ ਸੀ। ਇਨ•ਾਂ ਹਾਲਾਤ ਵਿੱਚ ਅੰਬੇਡਕਰ ਦੀ ਸੋਚਣੀ ਨੇ ਕੰਮ ਕਰਨਾ ਬੰਦ ਕਰ ਦਿੱਤਾ।
ਪਹਿਲਾਂ, ਅੰਬੇਡਕਰ ਨੇ ਬਹੁਤ ਸਾਫ਼ ਸ਼ਬਦਾਂ ਵਿੱਚ ਲਿਖਿਆ ਸੀ ਕਿ ਦਲਿਤਾਂ ਦਾ ਕਾਇਆ-ਕਲਪ ਤਦ ਤੱਕ ਨਹੀਂ ਸੀ ਹੋ ਸਕਦਾ, ਜਦ ਤੱਕ ਉਹ ਹਿੰਦੂ ਧਰਮ ਦੇ ਅੰਦਰ ਰਹਿਣਗੇ। ਹੁਣ ਇਹ ਮੌਕਾ ਸੀ ਕਿ ਉਹ ਦਲਿਤਾਂ ਨੂੰ ਹਿੰਦੂ ਧਰਮ ਤੋਂ ਬਾਹਰ ਇੱਕ ਅਲਹਿਦਾ ਇਕਾਈ ਵਾਂਗ ਸਥਾਪਤ ਕਰ ਲੈਂਦਾ। ਜੇ ਉਹਨੂੰ ਇਸਲਾਮ ਜਾਂ ਈਸਾਈਅਤ ਦਾ ਛਲਾਵਾ ਗਾਂਧੀ ਜੇਹਾ ਘਾਗ ਬੰਦਾ ਦੇ ਰਿਹਾ ਸੀ ਤੇ ਸਿੱਖ ਧਰਮ ਵਿੱਚ ਜਾਣ ‘ਤੇ ਤਿਲਮਲਾ ਰਿਹਾ ਸੀ ਤਾਂ ਅੰਬੇਡਕਰ ਵਾਸਤੇ ਸਿੱਧਾ ਸਾਫ਼ ਰਾਹ ਇਹ ਸੀ ਕਿ ਉਹ 1932-34 ਵਿੱਚ ਹੀ ਬੋਧੀ ਬਣ ਜਾਂਦਾ, ਕਿਉਂਕਿ ਅੰਬੇਡਕਰ ਦੀ ਸੋਚਣ ਸ਼ਕਤੀ ਧੀਮੀ ਪੈ ਗਈ ਸੀ, ਉਹ ਕੁੱਝ ਨਾ ਕਰ ਸਕਿਆ। ਪੂਨਾ ਪੈਕਟ, 1934 ਰਾਹੀਂ ਅੰਬੇਡਕਰ ਨੇ ਹਥਿਆਰ ਸੁੱਟ ਦਿੱਤੇ ਤੇ ਹਿੰਦੂ ਧਰਮ ਦੇ ਅੰਦਰ ਹੀ ਰਹਿਣ ਨੂੰ ਰਜ਼ਾਮੰਦ ਹੋ ਗਿਆ।
ਪੂਨਾ ਪੈਕਟ 1934, ਗਾਂਧੀ ਦੀ ਇੱਕ ਵੱਡੀ ਜਿੱਤ ਸੀ, ਕਿਉਂ ਜੋ ਹੁਣ ਉਹ ਹਿੰਦੂ ਧਰਮ ਦਾ ਪਿਤਾਮਾ ਬਣ ਗਿਆ ਸੀ। ਫਿਰ ਉਹਨੇ ਭੁੱਖ ਹੜਤਾਲ ਦਾ ਡਰਾਮਾ ਕੀਤਾ ਤੇ ਅੰਗਰੇਜ਼ ਹਕੂਮਤ ਕੋਲੋਂ ਮਨਵਾ ਲਿਆ ਕਿ ਪੱਛੜੀਆਂ ਜਾਤੀਆਂ ਨੂੰ ਅਧਿਕਾਰ ਤਦ ਹੀ ਮਿਲਣਗੇ, ਜੇ ਉਹ ਹਿੰਦੂ ਧਰਮ ਦੇ ਅੰਦਰ ਹੀ ਰਹਿਣਗੇ। ਅੰਗਰੇਜ਼ ਵੀ ਜਾਣਦੇ ਸਨ ਕਿ ਗਾਂਧੀ ਉਨ•ਾਂ ਦਾ ਆਪਣਾ ਬੰਦਾ ਹੈ। ਉਨ•ਾਂ ਨੇ ਉਸ ਸ਼ਰਤ ਨੂੰ ਮੰਨ ਲਿਆ। ਅੰਬੇਡਕਰ ਕਿਸੇ ਤਰ•ਾਂ ਬੰਗਾਲ ਤੋਂ ਵਿਧਾਨ ਸਾਜ਼ ਅਸੈਂਬਲੀ ਦਾ ਮੈਂਬਰ ਬਣ ਗਿਆ। ਉਹ 1946 ਵਿੱਚ ਨਹਿਰੂ ਦੀ ਅੰਤਰਿਮ ਗੌਰਮਿੰਟ ਦਾ ਇੱਕ ਮੈਂਬਰ ਜਾਂ ਕਹੋ ਵਜ਼ੀਰ ਬਣ ਗਿਆ ਤੇ ਉਸ ਨੇ ਭਾਰਤੀ ਵਿਧਾਨ ਘੜਨ ਵਿੱਚ ਆਪਣਾ ਅਣਮੁੱਲਾ ਯੋਗਦਾਨ ਪਾਇਆ। ਇਸ ਸਾਰੇ ਸਮੇਂ ਵਿੱਚ, ਅੰਬੇਦਕਰ ਇੱਕ ਕਾਰਤੂਸ ਦੀ ਤਰ•ਾਂ ਵਰਤਿਆ ਗਿਆ। ਜਦੋਂ ਵਿਧਾਨ ਦੀ ਧਾਰਾ 25(2) ਉੱਤੇ ਹੋਈ ਬਹਿਸ ‘ਤੇ ਵੋਟ ਲਈ ਗਈ ਤਾਂ ਅੰਬੇਡਕਰ ਦੀ ਵੋਟ ਧਾਰਾ ਦੇ ਹੱਕ ਵਿੱਚ ਸੀ, ਜਿਸ ਕਾਰਨ ਭਾਰਤ ਦੇ ਤਿੰਨ ਧਰਮ, ਬੁੱਧ ਮੱਤ, ਜੈਨ ਮੱਤ ਤੇ ਸਿੱਖ ਮੱਤ, ਹਿੰਦੂ ਧਰਮ ਦੀ ਹੋਂਦ ਜਾਂ ਜ਼ੱਦ ਦੇ ਅੰਦਰ ਰੱਖੇ ਗਏ। ਹੁਕਮ ਸਿੰਘ ਜਾਂ ਭੁਪਿੰਦਰ ਸਿੰਘ ਮਾਨ ਦੀਆਂ ਟਿੱਪਣੀਆਂ ਦੇ ਬਾਵਜੂਦ, ਅੰਬੇਡਕਰ ਦੇ ਸਿਰ ‘ਤੇ ਜੂੰ ਵੀ ਨਾ ਸਰਕੀ।
ਸ੍ਰੀਲੰਕਾ ਦੇ ਬੋਧੀਆਂ ਨੇ 1891 ਵਿੱਚ ਭਾਰਤ ਵਿੱਚ ਇੱਕ ਕੇਸ ਦਾਇਰ ਕੀਤਾ ਸੀ ਕਿ ਬੋਧ ਗਯਾ ਦਾ ਧਰਮ ਅਸਥਾਨ ਉਨ•ਾਂ ਦਾ ਹੈ ਤੇ ਉਨ•ਾਂ ਨੂੰ ਵਾਪਸ ਦਿੱਤਾ ਜਾਵੇ। ਇਸ ਦਾ ਫ਼ੈਸਲਾ ਅੰਗਰੇਜ਼ੀ ਰਾਜ ਵਿੱਚ ਹੋ ਜਾਂਦਾ ਤਾਂ ਠੀਕ ਤਰਜ਼ ‘ਤੇ ਹੋ ਜਾਣਾ ਸੀ, ਪਰ ਇਹ ਲਟਕਦਾ ਰਿਹਾ। ਆਖ਼ਰ ਅੰਗਰੇਜ਼ਾਂ ਦੇ ਜਾਣ ਪਿੱਛੋਂ, 1951 ਵਿੱਚ ਇਹਦਾ ਫ਼ੈਸਲਾ ਕੀਤਾ ਗਿਆ। ਹੁਣ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ, ਜਿਸ ਨੇ ਬੋਧ ਗਯਾ ਦੇ ਪ੍ਰਬੰਧ ਨੂੰ ਚਲਾਉਣਾ ਸੀ। ਇਸ ਦੇ ਚਾਰ ਮੈਂਬਰ ਬ੍ਰਾਹਮਣ ਤੇ ਤਿੰਨ ਬੋਧੀ ਮੈਂਬਰ ਥਾਪ ਕੇ, ਬ੍ਰਾਹਮਣਾਂ ਨੇ ਆਪਣੀ ਬਹੁਮਤ ਸਥਾਪਤ ਕਰ ਲਈ। ਹਿੰਦੂ ਇਹ ਸਮਝਦੇ ਹਨ ਕਿ ਬੁੱਧਮਤ, ਹਿੰਦੂ ਮਤ ਦਾ ਇੱਕ ਹਿੱਸਾ ਹੈ। ਇਹ ਫ਼ੈਸਲਾ ਉਸ ਸਮੇਂ ਹੋਇਆ, ਜਦ ਅੰਬੇਡਕਰ ਭਾਰਤ ਦਾ ਕਾਨੂੰਨ ਮੰਤਰੀ ਸੀ। ਕਿਸੇ ਗੱਲ ਦਾ ਉਸ ‘ਤੇ ਕੋਈ ਅਸਰ ਨਾ ਹੋਇਆ।
1950ਵਿਆਂ ਦੇ ਅੱਧ ਵਿੱਚ, ਕੁੱਝ ਸਮਾਂ ਉਸ ਦੇ ਦੇਹ ਤਿਆਗਣ ਤੋਂ ਪਹਿਲਾਂ, ਅੰਬੇਡਕਰ ਦਾ ਬੋਧੀ ਹੋ ਜਾਣਾ, ਇੱਕ ਕਾਗ਼ਜ਼ੀ ਕਾਰਵਾਈ ਤੋਂ ਵੱਧ ਕੁੱਝ ਵੀ ਨਹੀਂ ਕਿਹਾ ਜਾ ਸਕਦਾ। 1952 ਵਿੱਚ ਜਦੋਂ ਅੰਬੇਡਕਰ ਨੂੰ ਤੇ ਇੱਕ ਹੋਰ ਮਾਇਆਧਾਰੀ ਬਲਦੇਵ ਸਿੰਘ ਨੂੰ ਨਹਿਰੂ ਨੇ ਚੋਣਾਂ ਪਿੱਛੋਂ, ਮੰਤਰੀ ਮੰਡਲ ਤੋਂ ਕੱਢ ਦਿੱਤਾ ਤਾਂ ਇਨ•ਾਂ ਵਿੱਚ ਤਿਲਮਲਾਹਟ ਪੈਦਾ ਹੋਈ। ਉਹ ਇਹ ਸਮਝਦੇ ਸਨ ਕਿ ਉਮਰ ਭਰ ਲਈ ਉਨ•ਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲ ਗਈ ਹੈ, ਜੋ ਸਹੀ ਨਹੀਂ ਸੀ। ਬਲਦੇਵ ਸਿੰਘ ਵਿੱਚ ਏਨੀ ਕਾਬਲੀਅਤ ਹੀ ਨਹੀਂ ਸੀ ਕਿ ਆਪਣੀ ਸਵੈ ਜੀਵਨੀ ਕਿਸੇ ਵੀ ਭਾਸ਼ਾ ਵਿੱਚ ਲਿਖ ਸਕੇ-ਇਹ ਦੱਸਣ ਲਈ ਕਿ ਸਿੱਖਾਂ ਨਾਲ ਕਿੰਨਾ ਧੋਖਾ ਹੋਇਆ ਸੀ, ਜਦ ਕਿ ਅੰਬੇਡਕਰ ਢਹਿੰਦੀ ਕਲਾ ਵਿੱਚ ਬੁੱਧ ਧਰਮ ਵਿੱਚ ਚਲੇ ਗਏ, ਜੋ ਕਿ ਇੱਕ ਫੋਕਾ ਫ਼ਾਇਰ ਸੀ। ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਦਲਿਤ ਬੁੱਧੀਜੀਵੀ, ਅੰਬੇਡਕਰ ਦੇ ਇਸ ਸਮੇਂ ਦੇ ਕਾਰਜ, ਭਾਵ 1946-52 ਤੱਕ, ਨੂੰ ਗੌਲਦੇ ਹੀ ਨਹੀਂ। ਉਹਦੇ ਤੋਂ ਪਿੱਛੋਂ ਜਿਹੜੇ ਵੀ ਦਲਿਤ ਲੀਡਰ ਨਹਿਰੂ ਸਰਕਾਰ ਨੇ ਅੱਗੇ ਕੀਤੇ (ਬਾਬੂ ਜਗਜੀਵਨ ਰਾਮ ਤੋਂ ਲੈ ਕੇ ਹੁਣ ਤੱਕ) ਤਕਰੀਬਨ ਸਾਰੇ ਦੇ ਸਾਰੇ ਇੱਕ ਪਾਈ ਗਈ ਲੀਹ ਤੋਂ ਇੱਧਰ ਉੱਧਰ ਨਹੀਂ ਹੋਏ। ਇੱਕੋ-ਇੱਕ ਆਦਮੀ ਇਨ•ਾਂ ਭੇਡਾਂ ‘ਚ ਨਰ ਵਾਂਗ ਸਾਹਮਣੇ ਆਉਂਦਾ ਹੈ ਤੇ ਉਹ ਹੈ ਸ੍ਰੀ ਕਾਂਸ਼ੀ ਰਾਮ। ਕਾਂਸ਼ੀ ਰਾਮ ਦਾ ਪਿਛੋਕੜ ਸਿੱਖ ਕੌਮ ਨਾਲ ਜੁੜਿਆ ਹੋਇਆ ਸੀ, ਸ਼ਾਇਦ ਇਸ ਵਾਸਤੇ ਹੀ ਉਹਦੇ ਕਿਰਦਾਰ ਅਤੇ ਉਹਦੀ ਸੋਚਣੀ ਤੇ ਇੱਕ ਨਵੀਂ ਪਾਣ ਚੜ•ੀ ਹੋਈ ਨਜ਼ਰ ਆਉਂਦੀ ਸੀ। ਉਹਨੇ ਦਲਿਤਾਂ ਨੂੰ ਇੱਕ ਨਵਾਂ ਰਾਹ ਦਿਖਾਇਆ। ਇਹ ਉਨ•ਾਂ ਨੂੰ ਪਚਿਆ ਨਹੀਂ। ਇਸ ਵੇਲੇ ਜੋ ਦਲਿਤ ਲੀਡਰ ਹਨ, ਭਾਵੇਂ ਉਹ ਮਾਇਆਵਤੀ ਹੋਵੇ, ਰਾਮ ਵਿਲਾਸ ਪਾਸਵਾਨ ਜਾਂ ਕੋਈ ਹੋਰ, ਉਹ ਸਾਰੇ ਦੇ ਸਾਰੇ ਹੀ ਹਿੰਦੂ ਧਰਮ ਦਾ ਅਨਿੱਖੜਵਾਂ ਅੰਗ ਹਨ।
ਇਸ ਵਕਤ ਦਾ ਮੁੱਖ ਮਸਲਾ ਜਿਹੜਾ ਕਿ ਦਲਿਤ ਸਮਾਜ ਦੇ ਸਾਹਮਣੇ ਹੈ, ਉਹ ਹੈ ਨੌਕਰੀਆਂ ਦਾ ਤੇ ਚੰਗੇ ਕੰਮ-ਕਾਜ ਦਾ। ਭਾਰਤ ਵਿੱਚ ਇਸ ਵੇਲੇ ਸਭ ਤੋਂ ਵੱਡਾ ਸੁਆਮੀ ਜਾਂ ਐਮਪਲਾਇਰ ਹੈ ਭਾਰਤੀ ਰੇਲਵੇ ਤੇ ਬਿਹਾਰੀਆਂ ਦਾ ਪਿਛਲੇ ਦਸ ਸਾਲਾਂ ਤੋਂ ਕਬਜ਼ਾ ਚੱਲ ਰਿਹਾ ਹੈ, ਨਾਲੇ ਦਲਿਤ ਲੀਡਰਾਂ ਦਾ। ਭਾਰਤੀ ਫ਼ੌਜ ਵਿੱਚ ਦਲਿਤਾਂ ਉੱਤੇ ਕਾਨੂੰਨੀ-ਰੋਕ ਲੱਗੀ ਹੋਈ ਹੈ। ਕੋਈ ਹਿੰਦੂ ਦਲਿਤ, ਸਿਵਾਏ ਸਿੱਖ ਦਲਿਤਾਂ ਦੇ, ਫ਼ੌਜ ਵਿੱਚ ਭਰਤੀ ਨਹੀਂ ਕੀਤਾ ਜਾਂਦਾ।
ਸਿੱਖ ਦਲਿਤਾਂ ਦੀ ਗੱਲ ਅਲੱਗ ਕਿਸਮ ਦੀ ਹੈ। ਅੰਗਰੇਜ਼ਾਂ ਦੇ ਸਮੇਂ ਤੋਂ ਲੈ ਕੇ ਮਜ਼•ਬੀ ਸਿੱਖਾਂ ਦੀਆਂ ਪਲਟਨਾਂ ਖੜੀਆਂ ਕੀਤੀਆਂ ਗਈਆਂ ਸਨ ਤੇ ਉਨ•ਾਂ ਨੇ ਬਹਾਦਰੀ ਦੇ ਵੀ ਬਹੁਤ ਕੰਮ ਕੀਤੇ ਹਨ। ਕਈ ਵਿਕਟੋਰੀਆ ਕਰਾਸ ਵੀ ਉਨ•ਾਂ ਨੇ ਜਿੱਤੇ ਹਨ। 1947 ਪਿੱਛੋਂ ਵੀ ਉਨ•ਾਂ ਦੀ ਭਾਰਤੀ ਫ਼ੌਜ ‘ਚ ਚੰਗੀ ਨੁਮਾਇੰਦਗੀ ਤੇ ਚੰਗਾ ਕੰਮ ਰਿਹਾ ਹੈ। 1980ਵਿਆਂ ਵਿੱਚ ਇੰਦਰਾ ਨੂੰ ਸਿੱਖ ਫ਼ੌਜੀਆਂ ਨੂੰ ਵੇਖ ਕੇ ਤਾਪ ਚੜ• ਗਿਆ ਤੇ ਉਸ ਨੇ ਹੁਕਮ ਕੀਤਾ ਕਿ ਉਨ•ਾਂ ਦੀ ਗਿਣਤੀ ਬਹੁਤ ਘਟਾ ਦਿਓ। ਜੋ ਹਿੰਦੂ ਦਲਿਤ, ਫ਼ੌਜ ਦੀ ਭਰਤੀ ਵਾਸਤੇ ਨਫ਼ਿੱਟ ਹੈ ਤਾਂ ਚੰਗਾ ਹੋਵੇਗਾ ਕਿ ਉਹ ਸਿੰਘ ਸੱਜ ਜਾਣ। ਪਰ ਸਿੱਖਾਂ ਦੇ ਖ਼ਿਲਾਫ਼ ਵਿਤਕਰਾ ਹੋਣ ਕਾਰਨ ਇਹ ਮੁਮਕਿਨ ਨਹੀਂ ਹੈ, ਸਗੋਂ ਹਿੰਦੂ ਆਪਣੇ ਆਪ ਨੂੰ ਹਾਕਮ ਜਾਤੀ ਸਮਝਦੇ ਹਨ, ਘੱਟ ਗਿਣਤੀਆਂ ਦੇ ਮੁਕਾਬਲੇ ‘ਤੇ। ਪੱਛੜੀ ਜਾਤੀ ਦੇ ਹਿੰਦੂ ਲੀਡਰ ਇਸ ਵੱਲ ਧਿਆਨ ਦੇਣਾ ਨਹੀਂ ਚਾਹੁੰਦੇ।

Leave a Comment