“ਧਨੀ ਪਿੰਡ ਸਕੂਲ ਦੇ ਅੱਵਲ ਵਿਦਿਆਰਥੀਆਂ ਨੂੰ ਐਨ.ਆਰ.ਆਈ. ਗਿੱਲ ਪਰਿਵਾਰ ਨੇ ਦਿੱਤੇ ੧੮ ਹਜ਼ਾਰ ਦੇ ਵਜੀਫੇ”

“ਸਕੂਲ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਲਈ ੩੦ ਹਜ਼ਾਰ ਦਾ ਦਿੱਤਾ ਯਗਦਾਨ”

ਫਗਵਾੜਾ ੨੩ ਮਾਰਚ ( ਬੀ.ਕੇ.ਰੱਤੂ )

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਧਨੀ ਪਿੰਡ ਵਿਖੇ ਉੱਘੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਗਿੱਲ ਪਰਿਵਾਰ ਵੱਲੋਂ ਅਪਣੇ ਪਿਤਾ ਦੀ ਯਾਦ ਵਿੱਚ ਸ. ਰਤਨ ਸਿੰਘ ਗਿੱਲ ਮੈਮੋਰੀਅਲ ਟਰਸਟ ਰਾਹੀਂ ਸਕੂਲ਼ ਦੇ ਵੱਖ-ਵੱਖ- ਜਮਾਤਾਂ ਦੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਅਠਾਰਾਂ ਹਜ਼ਾਰ ਦੇ ਨਕਦ ਵਜੀਫੇ ਅਤੇ ਸਾਰਟੀਫਿਕੇਟ ਵੰਡੇ ਅਤੇ ਸਕੂਲ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਵਾਸਤੇ ਤੀਹ ਹਜ਼ਾਰ ਰੁਪਏ ਦਾਨ ਵੱਜੋਂ ਦਿੱਤੇ ।ਇਸ ਮੌਕੇ ਪ੍ਰਿੰਸੀਪਲ ਸ਼੍ਰੀ ਹਰਮੇਸ਼ ਲਾਲ ਘੇੜਾ ਨੇ ਦਾਨੀ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਦਾਨੀ ਸੱਜਣਾ ਦੀ ਬਦੌਲਤ ਹੋਣਹਾਰ ਵਿਦਿਆਰਥੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ,ਸ. ਗੁਰਦੀਪ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ ।ਸ. ਬਲਦੇਵ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਅਤੇ ਮਾਤਾ ਪਿਤਾ ਦਾ ਸਤਿਕਾਰ ਕਰਨ ਲਈ ਕਿਹਾ ।ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।ਇਸ ਮੌਕੇ ਸਮੂਹ ਸਟਾਫ ਅਤੇ ਸਕੂਲ ਪ੍ਰਬੰਧਕ ਕਮੇਟੀਆਂ ਵੱਲੋ ਂਗਿੱਲ ਪਰਿਵਾਰ ਨੂੰ ਸਕੂਲ਼ੀ ਵਿਦਿਆਰਥੀਆਂ ਨੂੰ ਇਨਾਮ ਦੇਣ ਅਤੇ ਸੀ.ਸੀ.ਟੀ.ਵੀ ਕੈਮਰਿਆਂ ਵਾਸਤੇ ਦਿੱਤੇ ਯੋਗਦਾਨ ਲਈੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇਂ ਸ. ਬਲਦੇਵ ਸਿੰਘ ਗਿੱਲ,ਸ. ਅਮਰੀਕ ਸਿੰਘ ਗਿੱਲ,ਸ. ਕਸ਼ਮੀਰ ਸਿੰਘ ਗਿੱਲ,ਸ. ਮਹਿੰਦਰ ਸਿੰਘ ਗਿੱਲ, ,ਗੁਰਦੀਪ ਸਿੰਘ ਸੰਧੂ, ਗੁਰਮੀਤ ਰਾਮ ਸਰਪੰਚ ਧਨੀ ਪਿੰਡ ,ਚੇਅਰਮੈਨ ਤਰਸੇਮ ਲਾਲ ਪੀ.ਟੀ.ਏ ਪ੍ਰਧਾਨ ਮਹਿੰਗਾ ਰਾਮ , ਦਾਨੀ ਸੱਜਣ ਬਕਲਾਰ ਸਿੰਘ, ਦਾਨੀ ਸੱਜਣ ਰਛਪਾਲ ਸਿੰਘ ਕੂਨਰ ,ਰਮਨ ਕੁਮਾਰ,ਹੀਰਾ ਲਾਲ, ਸੰਜੇ ਕੁਮਾਰ,ਭਾਨਾ ਰਾਮ,ਬਿਸ਼ੰਸਰ ਦਾਸ,ਵਾਈ ਸਪ੍ਰਿੰਪਲ ਰਿਸ਼ੀ ਕੁਮਾਰ,ਲੈਕ. ਹਰਜੀਤ ਸਿੰਘ,ਲੈਕ. ਵਿਦਿਆ ਸਾਗਰ,ਰਾਮ ਦਿਆਲ,ਅਮਰਜੀਤ ਸਿੰਘ ,ਅਮਰਦੀਪ ਜੱਖੂ,ਮੁਨੀਸ਼ ਕੁਮਾਰ, ਜਸਵਿੰਦਰ ਸਾਂਪਲਾ,ਜਸਵੀਰ ਕੌਰ,ਅੰਸ਼ੂ ਸੱਭਰਵਾਲ,ਸਰਬਜੀਤ ਕੌਰ ਅਤੇ ਸਕੂਲ਼ ਦੇ ਸਮੂਹ ਵਿਦਿਆਰਥੀ ਹਾਜਰ ਸਨ ।

Leave a Comment