ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪੰਜਾਬ ਇੰਚਾਰਜ ਡਾ. ਮੇਘਰਾਜ ਸਿੰਘ ਨੇ ਪਾਰਟੀ ਦੇ ਸੂਬਾ ਦਫਤਰ ਵਿਚ ਐਤਵਾਰ ਨੂੰ 9 ਪਾਰਟੀ ਉਮੀਦਵਾਰਾਂ ਤੇ ਸੂਬੇ ਦੀ ਨਵੀਂ ਕਾਰਜਕਾਰਣੀ ਦਾ ਐਲਾਨ ਕੀਤਾ

ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪੰਜਾਬ ਇੰਚਾਰਜ ਡਾ. ਮੇਘਰਾਜ ਸਿੰਘ ਨੇ ਪਾਰਟੀ ਦੇ ਸੂਬਾ ਦਫਤਰ ਵਿਚ ਐਤਵਾਰ ਨੂੰ 9 ਪਾਰਟੀ ਉਮੀਦਵਾਰਾਂ ਤੇ ਸੂਬੇ ਦੀ ਨਵੀਂ ਕਾਰਜਕਾਰਣੀ ਦਾ ਐਲਾਨ ਕੀਤਾ।

ਉਨਾਂ ਦੱਸਿਆ ਕਿ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਵਲੋਂ ਸ. ਅਵਤਾਰ ਸਿੰਘ ਕਰੀਮਪੁਰੀ ਨੂੰ ਹਲਕਾ ਫਿਲੌਰ (ਰਾਖਵੀਂ) ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰਾਂ ਹੀ ਪਾਰਟੀ ਦੇ ਸੀਨੀਅਰ ਆਗੂ ਡਾ. ਨਛੱਤਰ ਪਾਲ ਨਵਾਂਸ਼ਹਿਰ ਤੋਂ, ਗੁਰਲਾਲ ਸੈਲਾ ਚੱਬੇਵਾਲ ਤੋਂ, ਠੇਕੇਦਾਰ ਰਜਿੰਦਰ ਸਿੰਘ ਹਲਕਾ ਬੰਗਾਂ ਤੋਂ, ਹਰਭਜਨ ਸਿੰਘ ਬਜਹੇੜੀ ਹਲਕਾ ਖਰੜ ਤੋਂ, ਡਾ. ਮੱਖਣ ਸਿੰਘ ਹਲਕਾ ਮਹਿਲ ਕਲਾਂ ਤੋਂ, ਕਿੱਕਰ ਸਿੰਘ ਹਲਕਾ ਜੈਤੋਂ, ਐਡਵੋਕੇਟ ਗੁਰਬਖਸ਼ ਸਿੰਘ ਚੌਹਾਨ ਹਲਕਾ ਫਰੀਦਕੋਟ ਤੋਂ ਤੇ ਹਰਜਿੰਦਰ ਸਿੰਘ ਮਿੱਠਨ ਹਲਕਾ ਤਲਵੰਡੀ ਸਾਬੋਂ ਤੋਂ ਪਾਰਟੀ ਉਮੀਦਵਾਰ ਹੋਣਗੇ।

Leave a Comment